Skip to main content

Posts

ਅਣਖਾਂ ਦੇ ਵਾਰਿਸ

ਧਰਤੀ ਦਾ ਗੱਦਾ ਏ ਅਸਮਾਨੀ ਛੱਤਾਂ ਨੇਂ ਸਾਨੂੰ ਕਿਰਤੀਆਂ ਨੂੰ ਸਾਡੇ ਜਜ਼ਬੇ ਰੱਖਾਂ ਨੇਂ ਲੰਗਰ ਦੀ ਰੋਟੀ ਹੈ ਤਰਪਾਲਾਂ -ਠੰਡਾਂ ਤੋਂ ਸੱਭ ਕੁੱਝ ਹੀ ਇਹ ਛੋਟਾ ਹੈ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਬਾਪੂ ਬੈਠੇ ਨੇ ਮਾਵਾਂ ਵੀ ਬੈਠੀਆਂ ਨੇਂ ਖੇਤਾਂ ਦੇ ਰਾਹ ਫਸਲਾਂ ਸਭ ਥਾਵਾਂ ਬੈਠੀਆਂ ਨੇਂ ਅਸੀਂ ਨਾਲ ਲਿਆਏ ਹਾਂ ਮਿੱਟੀ ਆਪਣੇ ਖੇਤਾਂ ਦੀ ਤੂੰ ਗੱਡ ਫਾਹੇ ਤੇ  ਸੂਲੀ ਸਾਡੇ ਘੰਢ ਦੇ ਮੇਚਾਂ ਦੀ ਸਾਡੇ ਘੰਢ ਦੇ ਮੇਚਾਂ ਦੀ ਤੇਰੇ ਜੁਲਮਾਂ ਥੱਕ ਜਾਣੈ ਅਸੀਂ ਥੱਕਣ ਵਾਲੇ ਨਾ ਤੈਨੂੰ ਅੱਜ ਤੱਕ ਟੱਕਰੇ ਹੱਥ ਅੱਟਣ ਵਾਲੇ ਨਾ ਹੁਣ ਲੜਨੈ ਜਾਂ ਮਰਨੈ ਇਹ ਧਾਰ ਕੇ ਆਏ ਹਾਂ ਵਾਰਿਸ ਅਸੀਂ ਅਣਖਾਂ ਦੇ ਡਰ ਮਾਰ ਕੇ ਆਏ ਹਾਂ ਡਰ ਮਾਰ ਕੇ ਆਏ ਹਾਂ . ✍️ਹਰਗੋਬਿੰਦ ਸਿੰਘ
Recent posts

ਜਾਗ ਕਿਸਾਨਾ

ਸੁਣ ਲੈ ਜੱਟਾ ਨਾਲ ਇੰਨਾਂ ਦੇ ਕਰਨਾ ਪੈਣਾ ਦੰਗਲ ਅੱਜ ਤੱਕ ਪੈਰੀਂ ਪਾਉਂਦੇ ਆਏ ਜਿਹੜੇ ਤੇਰੇ ਸੰਗਲ ਕਿਰਤ ਤੇਰੀ ਨੂੰ ਲੁੱਟ ਲੁੱਟ ਇੰਨਾਂ ਕੀਤੀ ਬੜੀ ਕਮਾਈ ਹੁਣ ਵੀ ਦੇ ਤੂੰ ਚੁੱਪ ਵੱਟ ਵਹਿ ਗਿਆ ਸਮਝੀਂ ਛਾਮਤ ਆਈ ਭੋੰੰਇ ਤੇਰੀ ਖੋਹਣ ਨੁੰ ਫਿਰਦੇ ਮੰਨ ਤੂੰ ਕਹਿਣਾ ਮੇਰਾ ਜਾਗ ਕਿਰਤੀਆ,ਜਾਗ ਕਿਸਾਨਾ,ਜਾਗ ਪੰਜਾਬੀਆ ਸੇ਼ਰਾ ਪੁਰਖੇ ਚੇਤੇ ਧਰ ਲੈ ਜਿੰਨਾਂ ਬੰਦ ਬੰਦ ਸਨ ਕਟਵਾਏ ਜਦੋਂ ਜ਼ੁਲਮ ਨੇ ਬੰਨ ਸੀ ਤੋੜੇ ਲੱਖ ਲੱਖ ਨਾਲ ਟਕਰਾਏ ਲਾਹ ਦੇ ਤੂੰ ਨਸੇੜੀ ਵਾਲਾ ਦਾਗ਼ ਪੰਜਾਬੀਆ ਸੇ਼ਰਾ ਜਾਗ ਕਿਰਤੀਆ,ਜਾਗ ਕਿਸਾਨਾ,ਜਾਗ ਪੰਜਾਬੀਆ ਸੇ਼ਰਾ ਹੱਸ ਹੱਸ ਰੱਸੇ ਗਲਾਂ ਚ ਪਾਉਣੇ ਹਿੱਸੇ ਤੇਰੇ ਆਏ ਉੱਧਮ,ਭਗਤ,ਸਰਾਭੇ ਤੇਰੇ ਦੁਨੀਆਂ ਸੋਹਲੇ ਗਾਏ ਮਾਰ ਜ਼ੋ ਕੁੰਡਲੀਏ ਅੰਦਰ ਬੈਠੇ ਨਾਗ ਪੰਜਾਬੀਆਂ ਸੇ਼ਰਾ ਜਾਗ ਕਿਰਤੀਆ,ਜਾਗ ਕਿਸਾਨਾ,ਜਾਗ ਪੰਜਾਬੀਆ ਸੇ਼ਰਾ ਤੂੰ ਕਿਰਤੀ ਸੈਂ ਕਿਰਤੀ ਹੀ ਰਿਹਾ ਰਿਹਾ ਸਿੱਧਾ ਤੇ ਸਾਊ ਧਰਮ ਕਿਸਾਨੀ ਰੱਖਿਆ ਆਪਣਾ ਪੁਤਰ ਤੇਰੇ ਕਮਾਊ ਪਰ ਹੁਣ ਲੋਟੂਆਂ ਨਾਲ ਜੰਗ ਦਾ ਛੇੜੀਂ ਰਾਗ ਪੰਜਾਬੀਆ ਸੇ਼ਰਾ ਜਾਗ ਕਿਰਤੀਆ,ਜਾਗ ਕਿਸਾਨਾ,ਜਾਗ ਪੰਜਾਬੀਆ ਸੇ਼ਰਾ ਦੇਸੂ ਵਾਲੇ ਦੀ ਕਲਮ ਹਾਂ ਤੈਨੂੰ ਇੱਕੋ ਗੱਲ ਸਮਝਾਵੇ ਕਈ ਕਈ ਮਹੀਨੇ  ਘੇਰੇ ਝੱਲੇ, ਤੇਰੇ ਪੁਰਖੇ ਨਹੀਂ ਘਬਰਾਏ ਹਿੰਮਤ ਰੱਖੀਂ,ਜਿੱਤ ਦਾ ਹਿੰਮਤ-ਰਾਜ਼ ਪੰਜਾਬੀਆਂ ਸੇ਼ਰਾ ਜਾਗ ਕਿਰਤੀਆ,ਜਾਗ ਕਿਸਾਨਾ,ਜਾਗ ਪੰਜਾਬੀਆ ਸੇ਼ਰਾ ਕੋਲ ਹੈ ਤੇਰੇ ਤਜ਼ਰਬਾ ਬੈਠਾ ਨਾਲੇ ਬੈਠੀ ਜਵਾਨੀ ਹੁਣ ਵੀ ਜ

ਸ਼ਹੀਦੀ ਸਾਹਿਬਜ਼ਾਦਾ ਅਜੀਤ ਸਿੰਘ (ਜੰਗ ਚਮਕੌਰ ਸਾਹਿਬ)

ਸ਼ਹੀਦੀ ਸਾਹਿਬਜ਼ਾਦਾ ਅਜੀਤ ਸਿੰਘ (ਜੰਗ ਚਮਕੌਰ ਸਾਹਿਬ) ਪਿਤਾ ਦਸ਼ਮੇਸ਼ ਕਹਿਣ ਲੱਗੇ ਅਜੀਤ ਤਾਂਈ, ਆ ਤੇਰਾ ਕਰੀਏ ਸਿੰਗਾਰ ਲਾੜੀ ਵਰੀਂ ਜੇ। ਕਲਗੀ ਤੇ ਤੌੜਾ ਢਾਲ ਨਾਲ ਕਿਰਪਾਨ ਦੇਈਏ, ਵੈਰੀ ਨੂੰ ਮੈਦਾਨੇ ਜਾ ਕੇ ਵਡੇਂ ਵਾਂਗ ਚਰੀ ਜੇ। ਕੌਮ ਅਤੇ ਪੁੱਤਰਾਂ ਚ ਫਰਕ ਦਸ਼ਮੇਸ਼ ਕੀਤਾ, ਕਹੇ ਇਤਿਹਾਸ ਗੱਲ ਜਾਣੀਂ ਨਹੀਉਂ ਜਰੀ ਜੇ। ਦਾਦੇ ਵਾਲੇ ਲੀਹੇ ਤੈਨੂੰ ਤੋਰਨਾ ਅਜੀਤ ਸਿੰਘਾਂ, ਬਣ ਜੇ ਮਿਸਾਲ ਜੰਗ ਐਸੀ ਜਾਕੇ ਲੜੀਂ ਜੇ ।। ਆਖਿਆ ਅਜੀਤ ਨਾਂ ਅਜੀਤ ਹੈ ਅਜਿੱਤ ਰਹੱਸਾਂ, ਹਾਰਿਆ ਜੇ ਕਰ ਫਿਰ ਵਾਪਿਸ ਨਹੀਂ ਆਵਾਂਗਾ। ਬੜੀ ਖੁਸ਼ੀ ਚੁਣੀਆਂ ਜੋ ਆਪ ਜੀ ਨੇ ਮੇਰੇ ਤਾਈਂ, ਰਣ ਵਿੱਚ ਵੈਰੀ ਦੀਆਂ ਭਾਜੜਾਂ ਪਵਾਂਵਗਾ। ਪੁੱਤਰ ਹਾਂ ਆਪ ਜੀ ਦਾ ਅਣਖਾਂ ਦੀ ਗੁੜਤੀ ਏ, ਦਾਦਾ ਜੀ ਦੀ ਪੱਗ ਤਾਈਂ ਦਾਗ ਨਹੀਂ ਲਗਾਵਾਂਗਾ। ਜਿਨ੍ਹਾਂ ਚਿਰ ਕਤਰਾ ਸਰੀਰ ਵਿੱਚ ਖੂਨ ਦਾ ਏ, ਉਨ੍ਹਾਂ ਚਿਰ ਵੈਰੀਆਂ ਦੇ ਖੂਨ ਨਾਲ ਨਹਾਵਂਗਾ।। ਪੰਜ ਸਿੰਘ ਨਾਲ ਲੈਕੇ ਤੁਰੀਆ ਅਜੀਤ ਸਿੰਘ, ਫੁਰਤੀ ਤੁਫਾਨੀ ਘੋੜਾ ਮੰਜਿਲਾਂ ਨੂੰ ਚੀਰਦਾ। ਹਾਏ ਅੱਲ੍ਹਾ ਆਏ ਅੰਮਾ ਕਹਿਕੇ ਡਿੱਗਾ ਧਰਤੀ ਤੇ, ਜੀਹਨੇ ਜੀਹਨੇ ਲਿਆ ਪ੍ਰਸਾਦ ਉਹਦੇ ਤੀਰ ਦਾ। ਜਿਹੜਾ ਕੋਈ ਨੇੜੇ ਬਹੁਤਾ ਪੁੱਝਿਆ ਅਜੀਤ ਸਿਉਂ ਦੇ, ਉਸ ਦੀਆਂ ਆਂਦਰਾਂ ਨੂੰ ਤੇਗ ਨਾਲ ਚੀਰ ਦਾ। ਗੜ੍ਹੀ ਚੋਂ ਜੁਝਾਰ ਤੱਕੇ ਨਾਲੇ ਇਹ ਲੋਚਦਾ ਏ, ਹੁੰਦਾ ਸਰਬਾਲਾ ਕਿੱਤੇ ਉਹ ਵੀ ਵੱਡੇ ਵੀਰ ਦਾ।। ਜੀਹਨੇ ਜੀਹਨੇ ਤੱਕੀ ਜੰਗ ਜੁੜਕੇ ਹਾਂ ਰਹਿਗੇ ਦੰਦ, ਕਹਿਣ

ਸ਼ਹੀਦੀ ਸਾਹਿਬਜ਼ਾਦਾ ਅਜੀਤ ਸਿੰਘ

ਹੰਝੂ

ਸਾਗਰ ਵਰਗਾ  ਖਾਰਾ ਹੰਝੂ, ਦਿਲ ਦਾ ਬਣੇ ਸਹਾਰਾ ਹੰਝੂ। ਸਭੈ ਸਾਥ ਕਿਨਾਰਾ ਕਰ ਜਾਣ, ਪਰ ਨਾ ਕਰੇ ਕਿਨਾਰਾ ਹੰਝੂ। ਇੱਕ ਹੰਝੂ ਦਾ ਮੁੱਲ ਕਈ ਪੀੜਾਂ, ਪੀੜਾਂ  ਦਾ  ਵਣਜਾਰਾ  ਹੰਝੂ। ਦੁੱਖ, ਰੋਸੇ, ਗੰਮ ਚੁੱਕੀ ਫਿਰਦਾ, ਕੀ ਜਾਣੌ ?ਕਿਨਾਂ ਭਾਰਾ ਹੰਝੂ। ਅੱਖ ਤਾਂ ਬਸ ਗਵਾਹੀ ਭਰਦੀ, ਦਿਲ ਚੋਂ ਨਿਕਲੇ ਯਾਰਾ ਹੰਝੂ। ਬੱਚੇ ਦਾ  ਹੰਝੂ  'ਰੋਸ਼ੇ'  ਵਾਲਾ, ਕਿਰਤੀ ਦਾ 'ਵਿਚਾਰਾ' ਹੰਝੂ। ਧੀ ਬਾਬਲ  ਤੋਂ  ਦੁੱਖ ਛਪਾਵੇ, ਹਾਲ  ਦਸ ਜਾਏ ਸਾਰਾ  ਹੰਝੂ। 'ਸਿੱਧੂ' ਦੀ ਅੱਖ ਨਮੀਂ-ਨਿਮਰਤਾ, ਤਾਹੀੳਂ  ਜਾਣੋਂ ਪਿਆਰਾ ਹੰਝੂ। ....ਹਰਗੋਬਿੰਦ ਸਿੰਘ ਸਿੱਧੂ .... ਦੇਸੂ ਮਲਕਾਣਾ .... (9466685923)

ਵਿਕਾਸ

ਲੰਮੀਆਂ ਨੇਂ ਵਾਟਾਂ, ਕਿਤੇ ਛਾਂ ਨਾਂ ਰਹੀ। ਜਰਾ ਕੂ ਖਲੋ ਲਈਏ ਕੋਈ ਥਾਂ ਨਾਂ ਰਹੀ।। ਨਹਿਰਾਂ ਦੇ ਕੰਢੇ ਵੀ ਹਰਿਆਲੀ ਨਾਂ ਰਹੀ। ਕਿੱਕਰ,ਸਹਤੂਤ,ਨਿੰਮ, ਟਾਹਲੀ ਨਾਂ ਰਹੀ।। ਨਾਂ ਕੋਇਲ ਰਕਾਨ, ਕਾਂ ਸੈਤਾਨ ਨਾਂ ਰਿਹਾ। ਪਹਿਲਾਂ ਜਿਹਾ ਕਿਤੇ ਆਣ ਜਾਣ ਨਾਂ ਰਿਹਾ।। ਕੜ੍ਹਣੀਂ ਦਾ ਦੁੱਧ, ਚੁੱਲੇ ਹਾਰੇ ਨਾਂ ਰਹੇ। ਪਹਿਲਾਂ ਜਿਹੇ ਮਿੱਤਰ ਪਿਆਰੇ ਨਾਂ ਰਹੇ।। ਘਾਹ ਨੂੰ ਸਵਾਹ ਸਪਰੇਆਂ ਕਰੀਆ। ਵੈਰੀ ਨਾਲ ਮਿੱਤਰਾਂ ਨੂੰ ਮਾਰ ਧਰੀਆ।। ਚਿੜੀਆਂ,ਗਟਾਰਾਂ ਤਾਂ ਅਲੋਪ ਹੋ ਗਈਆਂ। ਕੂੰਜਾਂ ਦੀਆਂ ਡਾਰਾਂ ਖੌਰੇ ਕਿਥੇ ਖੋ ਗਈਆਂ।। ਪਹਿਲਾਂ ਜਿਹੀ ਮਿੱਠੀ ਜੁਬਾਨ ਨਾਂ ਰਹੀ। ਜਿਹੜਾ ਬੋਲੇ ਲੱਗੇ ਨਿਰੀ ਜਹਿਰ ਹੈ ਭਰੀ।। ਸੋਹਾਂ ਚੁੱਕੇ ਪਹਿਲਾਂ ਜਾ ਇਮਾਨ ਨਾਂ ਰਿਹਾ। ਰਹਿ ਗਿਐ ਬੰਦਾ, ਇਨਸਾਨ ਨਾਂ ਰਿਹਾ ।। ਬਾਪ ਦੀ ਉਹ ਉਂਗਲੀ, ਗੰਦੇੜੇ ਬਾਬੇ ਦੇ। ਲੱਗਦੇ ਨਹੀਂ ਚੰਗੇ ਹੁਣ ਬੋਲ ਦਾਦੇ ਦੇ।। ਛੱਤ ਉਤੇ ਸੋਣਾਂ,ਵੇਖਣੇ-ਉਹ ਤਾਰੇ ਨਾਂ ਰਹੇ। ਮਾਂ ਦੀ  ਮਿੱਠੀ ਲੋਰੀ ਤੇ ਹੁਲਾਰੇ ਨਾਂ ਰਹੇ।। ਕਮਰੇ ਚ ਖੇਡੀ ਜਾਣ,ਕੀ ਖੇਡਾਂ ਹੋ ਗਈਆਂ। ਸ਼ੇਰਾਂ ਜੇ ਜਵਾਨ ਸੀ ਹਾਂ ਭੇੜਾਂ ਹੋ ਗਈਆਂ।। ਰਿਸ਼ਤੇ ਤੇ ਨਾਤਿਆਂ ਚ ਪਿਆਰ ਨਾਂ ਰਿਹਾ। ਅੱਡੇ ਤਾਈਂ ਤੋਰਨੇ ਦਾ ਵਿਹਾਰ ਨਾਂ ਰਿਹਾ।। ਬਹੁਤਾ ਕੁੱਝ ਦਿੱਤਾ,ਬਹੁਤਾ ਕੁੱਝ ਖੋ ਲਿਆ। ਰੁਕ ਜਾਵੋ ਬੜਾ ਵਿਕਾਸ ਹੋ ਲਿਆ।। ਪੰਛੀਆਂ ਦੀ ਹੋਂਦ ਮੁੱਕੀ  ਮੁੱਕੇ ਰੁੱਖ ਨੇ। ਇਨ੍ਹਾਂ ਕੁੱਝ ਖੋ ਕੇ ਵੀ ਕਿਉਂ ਬੰਦੇ ਚੁਪ ਨੇ।। ਹੁਣ

ਉਧਮ

ਕੱਲ੍ਹ ਦੀ ਹਵਾ ਸੁਨੇਹਾ ਲੈ ਕੇ ਆਵੇਗੀ, ਕਿੰਝ ਉਧਮ ਅੱਗੇ ਨੱਕ ਰਗੜੇ ਤਕਦੀਰਾਂ ਨੇ। ਸੱਚੇ ਪਾਂਧੀ ਵਾਂਗ ਤੁਰੈਂ, ਕੁੱਝ ਪਾ ਲਏਂਗਾ, ਕੁੱਝ ਨਹੀਂ ਦੇਣਾਂ ਇਹ ਟੰਗੀਆਂ ਤਸਵੀਰਾਂ ਨੇ। ਮੁੜਕੇ ਦੀ ਖੂਸਬੋ ਨੂੰ ਬਦਬੋ ਜਾਣੀ ਨਾਂ, ਪਾਰ ਨਹੀਂ ਪਾਉਣੀ ਬਲ੍ਹੀਆ ਸੋਹਲ ਸਰੀਰਾਂ ਨੇ। ਮੁੱਠੀ ਵਿੱਚ ਅਸਮਾਨ ਨੂੰ ਭਰਨਾ ਸੋਖਾ ਨਹੀਂ, ਅੱਖ ਮਛਲੀ ਦੀ ਬਿਣਨੀ, ਇੰਝ ਨਹੀਂ ਤੀਰਾਂ ਨੇ। .....ਹਰਗੋਬਿੰਦ ਸਿੰਘ "ਸਿੱਧੂ"